ਭਾਰਤ ‘ਤੇ ਭਾਰੀ ਟੈਰਿਫ਼ ਲਗਾਉਣ ਮਗਰੋਂ ਅਮਰੀਕਾ ‘ਚ ਵੀ ਮਹਿੰਗਾਈ ਅਸਮਾਨ ਨੂੰ ਛੂੰਹਦੀ ਜਾ ਰਹੀ ਹੈ, ਜਿੱਥੇ ਆਮ ਲੋਕਾਂ ਦੀ ਜੇਬ ‘ਤੇ ਬੋਝ ਲਗਾਤਾਰ ਵਧਦਾ ਜਾ ਰਿਹਾ ਹੈ। ਸਰਕਾਰ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਮਹਿੰਗਾਈ ਕਾਬੂ ‘ਚ ਨਹੀਂ ਆ ਰਹੀ, ਜਿਸ ਕਾਰਨ ਰੋਜ਼ਾਨਾ ਵਰਤੋਂ ‘ਚ ਆਉਣ ਵਾਲੀਆਂ ਵਸਤੂਆਂ ਦੀਆਂ ਕੀਮਤਾਂ ਵੀ ਵਧਦੀਆਂ ਜਾ ਰਹੀਆਂ ਹਨ।
ਅਗਸਤ 2025 ‘ਚ ਵੀ ਮਹਿੰਗਾਈ ਦਰ ਨੇ ਵੱਡੀ ਛਾਲ ਮਾਰੀ ਹੈ, ਜਿਸ ਮਗਰੋਂ ਦੁੱਧ, ਆਂਡੇ, ਆਲੂ ਤੇ ਬਰੈੱਡ ਵਰਗੀਆਂ ਘਰੇਲੂ ਵਰਤੋਂ ਦੀਆਂ ਚੀਜ਼ਾਂ ਸਭ ਤੋਂ ਵੱਧ ਪ੍ਰਭਾਵਿਤ ਹੋਈਆਂ ਹਨ। ਜੁਲਾਈ ‘ਚ ਅਮਰੀਕਾ ਦੀ ਮਹਿੰਗਾਈ ਦਰ 2.7 ਫ਼ੀਸਦੀ ਸੀ, ਜੋ ਕਿ ਅਗਸਤ ‘ਚ ਵਧ ਕੇ 2.9 ਫ਼ੀਸਦੀ ਹੋ ਗਈ ਹੈ।
ਇਸ ਸਮੇਂ ਅਮਰੀਕਾ ‘ਚ ਅੰਡੇ ਦੀ ਦਰਜਨ 12 ਫ਼ੀਸਦੀ ਵਾਧੇ ਦੇ ਨਾਲ ਭਾਰਤੀ ਰੁਪਏ ਮੁਤਾਬਕ 300 ਰੁਪਏ ਦੀ ਮਿਲ ਰਹੀ ਹੈ, ਜਦਕਿ ਚਿਕਨ ਵੀ 4.4 ਫ਼ੀਸਦੀ ਦੇ ਵਾਧੇ ਨਾਲ 175 ਰੁਪਏ ਪ੍ਰਤੀ ਪੌਂਡ ਮਿਲ ਰਿਹਾ ਹੈ, ਜਦਕਿ ਕਿਲੇ ਵੀ 8.8 ਫ਼ੀਸਦੀ ਵਾਧੇ ਨਾਲ 56 ਰੁਪਏ ਪ੍ਰਤੀ ਪੌਂਡ ਮਿਲ ਰਿਹਾ ਹੈ।
ਜ਼ਿਕਰਯੋਗ ਹੈ ਕਿ ਅਮਰੀਕਾ ‘ਚ ਵਧਦੀ ਜਾ ਰਹੀ ਮਹਿੰਗਾਈ ਲੋਕਾਂ ਦਾ ਲੱਕ ਤੋੜ ਰਹੀ ਹੈ। ਚੀਜ਼ਾਂ ਦੀਆਂ ਕੀਮਤਾਂ ਤਾਂ ਅਸਮਾਨ ਨੂੰ ਛੂਹ ਰਹੀਆਂ ਹਨ ਪਰ ਕਮਾਈ ‘ਚ ਕੋਈ ਵਾਧਾ ਨਹੀਂ ਹੋ ਰਿਹਾ। ਇਕ ਅਮਰੀਕੀ ਪਰਿਵਾਰ ਹਰ ਮਹੀਨੇ ਔਸਤਨ 900 ਡਾਲਰ (ਕਰੀਬ 75000 ਰੁਪਏ) ਗ੍ਰਾਸਰੀ ‘ਤੇ ਖ਼ਰਚਦਾ ਹੈ, ਜੋ
