ਭਾਰਤੀ ਰੇਲਵੇ ਵਲੋਂ ਪੰਜਾਬ ਨੂੰ 2 ਵੱਡੇ ਤੋਹਫ਼ੇ ਦਿੱਤੇ ਗਏ ਹਨ। ਪਹਿਲਾਂ ਚੰਡੀਗੜ੍ਹ-ਰਾਜਪੁਰਾ ਰੇਲਵੇ ਲਾਈਨ ਟਰੈਕ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਦੂਜਾ ਇਕ ਵੰਦੇ ਭਾਰਤ ਟਰੇਨ ਨੂੰ ਮਨਜ਼ੂਰੀ ਮਿਲੀ ਹੈ, ਜੋ ਕਿ ਫਿਰੋਜ਼ਪੁਰ ਤੋਂ ਚੱਲੇਗੀ।
ਇਸ ਦੀ ਜਾਣਕਾਰੀ ਖ਼ੁਦ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਦਿੱਤੀ। ਇਸ ਮੌਕੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੀ ਮੌਜੂਦ ਸਨ। ਦੱਸਣਯੋਗ ਹੈ ਕਿ ਚੰਡੀਗੜ੍ਹ-ਰਾਜਪੁਰ ਰੇਲਵੇ ਟਰੈਕ ਬਣਨ ਨਾਲ ਚੰਡੀਗੜ੍ਹ ਸਣੇ ਪੂਰੇ ਪੰਜਾਬ ਦੇ ਲੋਕਾਂ ਨੂੰ ਵੱਡਾ ਫ਼ਾਇਦਾ ਹੋਵੇਗਾ।
ਉੱਥੇ ਹੀ ਵੰਦੇ ਭਾਰਤ ਟਰੇਨ ਹਫ਼ਤੇ ਦੇ 6 ਦਿਨ ਚੱਲੇਗੀ। ਇਹ ਟਰੇਨ ਫਿਰੋਜ਼ਪੁਰ ਕੈਂਟ ਤੋਂ ਸ਼ੁਰੂ ਹੋ ਕੇ ਬਠਿੰਡਾ, ਧੂਰੀ, ਪਟਿਆਲਾ, ਅੰਬਾਲਾ ਕੈਂਟ, ਕੁਰੂਕਸ਼ੇਤਰ ਅਤੇ ਪਾਨੀਪਤ ਹੁੰਦੀ ਹੋਈ ਦਿੱਲੀ ਪੁੱਜੇਗੀ।
