ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਦੇ ਸ਼ਿਕਾਰਪੁਰ ਪਿੰਡ ਨੇੜੇ ਸਿਲਾਪ ਨਦੀ ‘ਚ ਨਹਾਉਂਦੇ ਸਮੇਂ ਦੋ ਨਾਬਾਲਗ ਭੈਣਾਂ ਡੁੱਬਣ ਦੀ ਖ਼ਬਰ ਹੈ। ਇੱਕ ਪੁਲਸ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਨੌਗਾਓਂ ਪੁਲਸ ਸਟੇਸ਼ਨ ਦੇ ਇੰਚਾਰਜ ਵਾਲਮੀਕੀ ਚੌਬੇ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਸ਼ਾਮ ਨੂੰ ਵਾਪਰੀ ਜਦੋਂ ਦੋਵੇਂ ਭੈਣਾਂ ਬੱਕਰੀਆਂ ਚਰਾਉਣ ਲਈ ਜੰਗਲ ‘ਚ ਗਈਆਂ ਸਨ।
ਉਨ੍ਹਾਂ ਕਿਹਾ ਕਿ ਆਸਥਾ ਰਾਏਕਵਾਰ (12) ਸਿਲਾਪ ਨਦੀ ‘ਚ ਨਹਾਉਣ ਲੱਗੀ ਪਰ ਅਚਾਨਕ ਡੂੰਘੇ ਪਾਣੀ ਵਿੱਚ ਚਲੀ ਗਈ। ਜਿਸ ਤੋਂ ਬਾਅਦ ਉਸਦੀ ਵੱਡੀ ਭੈਣ ਆਕਾਂਕਸ਼ਾ ਰਾਏਕਵਾਰ (16) ਨੇ ਉਸਨੂੰ ਬਚਾਉਣ ਲਈ ਨਦੀ ਵਿੱਚ ਛਾਲ ਮਾਰ ਦਿੱਤੀ, ਪਰ ਦੋਵੇਂ ਡੁੱਬ ਗਈਆਂ। ਚੌਬੇ ਨੇ ਕਿਹਾ ਕਿ ਪਿੰਡ ਵਾਸੀਆਂ ਨੇ ਬਾਅਦ ਵਿੱਚ ਪੁਲਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਦੋਵਾਂ ਭੈਣਾਂ ਦੀਆਂ ਲਾਸ਼ਾਂ ਨੂੰ ਕੱਢਿਆ ਗਿਆ ਤੇ ਪੋਸਟਮਾਰਟਮ ਲਈ ਨੌਗਾਓਂ ਕਮਿਊਨਿਟੀ ਹੈਲਥ ਸੈਂਟਰ ਭੇਜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਾਂਚ ਜਾਰੀ ਹੈ।
