ਲੰਡਨ ਦੇ ਹੀਥਰੋ ਏਅਰਪੋਰਟ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ ਯਾਤਰੀ ਦੀ ਮਾਮੂਲੀ ਜਿਹੀ ਗਲਤੀ ਕਾਰਨ ਜਹਾਜ਼ ‘ਚ ਬੈਠੇ ਸਾਰੇ ਯਾਤਰੀਆਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਹੀਥਰੋ ਏਅਰਪੋਰਟ ਤੋਂ ਏਅਰ ਇੰਡੀਆ ਦੀ ਫਲਾਈਟ AI162, ਜੋ ਕਿ ਦਿੱਲੀ ਲਈ ਰਵਾਨਾ ਹੋਣ ਜਾ ਰਹੀ ਸੀ, ਟੈਕਸੀਵੇ ‘ਤੇ ਜਾਣ ਮਗਰੋਂ ਇਹ ਵਾਪਸ ਆ ਗਈ।
ਇਸ ਦਾ ਕਾਰਨ ਏਅਰਲਾਈਨ ਨੇ ਇਹ ਦੱਸਿਆ ਕਿ ਇੱਕ ਯਾਤਰੀ, ਜਿਸ ਦਾ ਬੋਰਡਿੰਗ ਪਾਸ ਸਕੈਨ ਹੋ ਚੁੱਕਾ ਸੀ, ਜਹਾਜ਼ ‘ਚ ਨਹੀਂ ਚੜ੍ਹ ਸਕਿਆ। ਉਹ ਜਹਾਜ਼ ਬੋਰਡ ਕਰਨ ਵਾਲੀ ਜਗ੍ਹਾ ਜਾਣ ਦੀ ਬਜਾਏ ਗਲਤ ਏਰੀਆ ‘ਚ ਚਲਾ ਗਿਆ, ਜਿਸ ਕਾਰਨ ਉਹ ਫਲਾਈਟ ਬੋਰਡ ਨਹੀਂ ਕਰ ਸਕਿਆ।
ਇਹ ਫਲਾਈਟ ਪਹਿਲਾਂ ਹੀ ਕਰੀਬ 45 ਮਿੰਟ ਦੀ ਦੇਰੀ ਦੇ ਨਾਲ ਰਵਾਨਾ ਹੋਣ ਲੱਗੀ ਸੀ, ਪਰ ਉਕਤ ਯਾਤਰੀ ਦੇ ਬੋਰਡ ਨਾ ਕਰਨ ਮਗਰੋਂ ਜਹਾਜ਼ ਨੂੰ ਗੇਟ ‘ਤੇ ਵਾਪਸ ਬੁਲਾਇਆ ਗਿਆ, ਜਿਸ ਕਾਰਨ ਇਸ ਦੀ ਉਡਾਣ ‘ਚ ਹੋਰ ਦੇਰੀ ਹੋ ਗਈ। ਯਾਤਰੀ ਨੂੰ ਏਅਰਪੋਰਟ ਸੁਰੱਖਿਆ ਅਧਿਕਾਰੀਆਂ ਵੱਲੋਂ ਪੁੱਛਗਿੱਛ ਲਈ ਰੋਕਿਆ ਗਿਆ ਤੇ ਫ਼ਿਰ ਉਸ ਨੂੰ ਨਾਲ ਲੈ ਕੇ ਉਡਾਣ ਭਰੀ ਗਈ।
ਏਅਰ ਇੰਡੀਆ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਹਾਜ਼ ਨੂੰ ਵਾਪਸ ਬੁਲਾਉਣ ਦਾ ਫੈਸਲਾ ਸੁਰੱਖਿਆ ਨਿਯਮਾਂ ਦੇ ਤਹਿਤ ਕੀਤਾ ਗਿਆ ਸੀ। ਕੰਪਨੀ ਨੇ ਉਡਾਣ ਦੀ ਰ
