ਜੇ ਤੁਹਾਡੀ ਰੋਗ-ਪ੍ਰਤੀਰੋਧਕ ਸਮਰੱਥਾ (ਇਮਿਊਨਿਟੀ) ਕਮਜ਼ੋਰ ਹੈ, ਤਾਂ ਬਦਲਦੇ ਮੌਸਮ ‘ਚ ਤੁਸੀਂ ਵੀ ਵਾਇਰਲ ਫਲੂ ਦੀ ਲਪੇਟ ‘ਚ ਆ ਸਕਦੇ ਹੋ। ਆਪਣੀ ਸਿਹਤ ਖਰਾਬ ਹੋਣ ਤੋਂ ਬਚਾਉਣ ਲਈ ਜ਼ਰੂਰੀ ਹੈ ਕਿ ਇਮਿਊਨ ਸਿਸਟਮ ਨੂੰ ਮਜ਼ਬੂਤ ਕੀਤਾ ਜਾਵੇ। ਕੁਝ ਛੋਟੀਆਂ-ਛੋਟੀਆਂ ਆਦਤਾਂ ਤੁਹਾਨੂੰ ਵਾਇਰਲ ਤੋਂ ਬਚਾ ਸਕਦੀਆਂ ਹਨ।
ਇਹ ਟਿੱਪਸ ਜ਼ਰੂਰ ਅਪਣਾਓ
- ਘਰ ਤੋਂ ਬਾਹਰ ਨਿਕਲਣ ਸਮੇਂ ਮਾਸਕ ਜ਼ਰੂਰ ਪਹਿਨੋ।
- ਭੀੜ ਵਾਲੀਆਂ ਥਾਵਾਂ ਤੋਂ ਬਚੋ ਕਿਉਂਕਿ ਉੱਥੇ ਇਨਫੈਕਸ਼ਨ ਦਾ ਖਤਰਾ ਵਧ ਜਾਂਦਾ ਹੈ।
- ਜੇ ਤੁਹਾਨੂੰ 2 ਦਿਨ ਤੋਂ ਵੱਧ ਬੁਖ਼ਾਰ ਹੈ, ਤਾਂ ਬਿਨਾਂ ਦੇਰੀ ਡਾਕਟਰ ਨਾਲ ਸੰਪਰਕ ਕਰੋ।
ਧਿਆਨ ‘ਚ ਰੱਖਣ ਵਾਲੀਆਂ ਗੱਲਾਂ
- ਆਪਣੇ ਆਪ ਨੂੰ ਹਮੇਸ਼ਾ ਹਾਈਡਰੇਟਡ ਰੱਖੋ। ਜੇ ਪਾਣੀ ਘੱਟ ਪੀ ਰਹੇ ਹੋ, ਤਾਂ ORS ਦਾ ਘੋਲ ਪੀ ਸਕਦੇ ਹੋ।
- ਖਾਣ ਤੋਂ ਪਹਿਲਾਂ, ਬਾਹਰੋਂ ਘਰ ਆਉਣ ‘ਤੇ ਜਾਂ ਮੂੰਹ ਨੂੰ ਛੂਹਣ ਤੋਂ ਪਹਿਲਾਂ ਹੱਥ ਧੋਣਾ ਨਾ ਭੁੱਲੋ।
- ਸਿਹਤਮੰਦ ਅਤੇ ਬੈਲੈਂਸਡ ਡਾਇਟ ਫੋਲੋ ਕਰੋ ਤਾਂ ਜੋ ਇਮਿਊਨਿਟੀ ਮਜ਼ਬੂਤ ਰਹੇ।
ਵਾਇਰਲ ਦੇ ਮੁੱਖ ਲੱਛਣ
- ਸਰਦੀ, ਖੰਘ ਅਤੇ ਗਲੇ ‘ਚ ਦਰਦ/ਖਰਾਸ਼।
- ਥਕਾਵਟ ਅਤੇ ਸਰੀਰ ਦਰਦ।
- ਤੇਜ਼ ਬੁਖ਼ਾਰ, ਉਲਟੀ, ਦਸਤ ਜਾਂ ਪੇਟ ਦਰਦ।
- ਸਿਰ ਦਰਦ ਵੀ ਵਾਇਰਲ ਦਾ ਸੰਕੇਤ ਹੋ ਸਕਦਾ ਹੈ।
- ਜੇ ਇਹ ਸਾਰੇ ਲੱਛਣ ਇਕੱਠੇ ਮਹਿਸੂਸ ਹੋਣ, ਤਾਂ ਤੁਰੰਤ ਡਾਕਟਰੀ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੈ।
