40 ਸਾਲ ਦੀ ਉਮਰ ਤੋਂ ਬਾਅਦ ਕਈ ਲੋਕ ਐਸੀਡਿਟੀ ਅਤੇ ਪੇਟ ‘ਚ ਜਲਣ ਦੀ ਸ਼ਿਕਾਇਤ ਕਰਨ ਲੱਗਦੇ ਹਨ। ਡਿਨਰ ਦੇ ਸਮੇਂ ਦੇਰੀ, ਲੰਬੇ ਸਮੇਂ ਬੈਠ ਕੇ ਕੰਮ ਕਰਨਾ, ਕਮਰ ‘ਤੇ ਭਾਰ ਵਧਣਾ, ਬਿੰਜ਼ ਵਾਚਿੰਗ ਅਤੇ ਰਾਤ ਦੀ ‘ਚਾਹ-ਬਿਸਕੁਟ’ ਖਾਣ ਵਰਗੀਆਂ ਆਦਤਾਂ ਇਸ ਸਮੱਸਿਆ ਨੂੰ ਹੋਰ ਵਧਾ ਦਿੰਦੀਆਂ ਹਨ।
ਐਸਿਡ ਰਿਫਲਕਸ ਕਿਉਂ ਵਧਦਾ ਹੈ?
- ਹੌਲੀ ਪਾਚਨ ਗਤੀ: ਉਮਰ ਅਤੇ ਤਣਾਅ ਨਾਲ ਖਾਣਾ ਪੇਟ ‘ਚ ਦੇਰ ਰਹਿੰਦਾ ਹੈ
- ਰਾਤ ਦਾ ਭਾਰੀ ਖਾਣਾ: ਨਾਸ਼ਤਾ ਛੱਡ ਕੇ ਭਰਪੂਰ ਡਿਨਰ ਕਰਨ ਨਾਲ ਪੇਟ ‘ਤੇ ਦਬਾਅ ਵਧਦਾ ਹੈ।
- ਕਮਰ ‘ਤੇ ਦਬਾਅ: ਵਧਿਆ ਹੋਇਆ ਪੇਟ ਅਤੇ ਟਾਈਟ ਬੈਲਟ ਐਸਿਡ ਨੂੰ ਉੱਪਰ ਵੱਲ ਧੱਕਦੇ ਹਨ।
ਨੀਂਦ ਤੋਂ ਪਹਿਲਾਂ 2 ਸੁਧਾਰ
- ਡਿਨਰ ਸੌਂਣ ਤੋਂ ਘੱਟ ਤੋਂ ਘੱਟ 3 ਘੰਟੇ ਪਹਿਲਾਂ ਕਰੋ।
- ਦੇਰ ਰਾਤ ਭੁੱਖ ਲੱਗੇ ਤਾਂ ਦਹੀਂ ਦੇ ਨਾਲ ਭੁੰਨੇ ਹੋਏ ਛੋਲੇ ਜਾਂ ਖੀਰੇ ਦੇ ਨਾਲ ਪਨੀਰ ਖਾਓ। ਚਾਹ-ਬਿਸਕੁਟ ਤੋਂ ਬਚੋ।
- ਖੱਬੇ ਪਾਸੇ ਕਰਵਟ ਕਰ ਕੇ ਸੌਵੋ- ਇਸ ਪੋਜ਼ੀਸ਼ਨ ਨਾਲ ਪੇਟ ਦਾ ਐਸਿਡ ਉਪਰ ਜਾਣ ਤੋਂ ਰੁਕਦਾ ਹੈ।
ਪਲੇਟ ‘ਚ ਛੋਟੀਆਂ ਤਬਦੀਲੀਆਂ
- ਪਹਿਲਾਂ ਪ੍ਰੋਟੀਨ, ਫਿਰ ਕਾਰਬਹਾਈਡਰੇਟ- ਪਨੀਰ ਜਾਂ ਦਾਲ, ਫਿਰ ਸਬਜ਼ੀਆਂ ਅਤੇ ਚਾਵਲ/ਰੋਟੀ ਖਾਓ।
- ਫਲੇਅਰ-ਅਪ ਤੋਂ ਬਚੋ: ਹਾਰਟਬਰਨ ਦੀ ਸਮੱਸਿਆ ਹੈ ਤਾਂ ਕੱਚਾ ਪਿਆਜ਼, ਸਿਰਕਾ, ਖੱਟੇ ਫਲ, ਅਚਾਰ ਆਦਿ ਖਾਣ ਤੋਂ ਬਚੋ। ਇਹ ਫੂਡਜ਼ ਤਕਲੀਫ਼ ਵਧਾ ਸਕਦੇ ਹਨ।
